ਬੈਕਟੀਰੀਆ ਅਤੇ ਵਾਇਰਸ
ਵਾਇਰਸ ਅਤੇ ਬੈਕਟੀਰੀਆ, ਦੋਨੋ ਸੰਕ੍ਰਮਣ ਦਾ ਕਾਰਨ ਬਣਦੇ ਹਨ, ਪਰ ਐਂਟੀਬਾਇਓਟਿਕਸ ਸਿਰਫ ਬੈਕਟੀਰੀਆ ਦੇ ਵਿਰੁੱਧ ਕੰਮ ਕਰਦੇ ਹਨ।
ਵਾਇਰਲ ਸੰਕ੍ਰਮਣ
- ਜ਼ੁਕਾਮ, ਇਨਫਲੂਐਂਜ਼ਾ, ਖਰਖਰੀ, ਕੰਠ ਨਾਲੀ ਦੀ ਸੋਜਸਲ਼, ਛਾਤੀ ਦੀ ਸਰਦੀ (ਬ੍ਰੌਂਕਾਈਟੀਜ਼), ਅਤੇ ਬਹੁਤ ਤਰ੍ਹਾਂ ਦੇ ਗਲੇ ਦੇ ਦਰਦ ਸ਼ਾਮਿਲ ਹਨ।
- ਇਹ ਆਮ ਤੌਰ ਤੇ ਬੈਕਟੀਰੀਅਲ ਸੰਕ੍ਰਮਣ ਤੋਂ ਜ਼ਿਆਦਾ ਸੰਕ੍ਰਾਮਕ ਹੁੰਦੇ ਹਨ। ਜੇਕਰ ਪਰਿਵਾਰ ਵਿੱਚ ਇੱਕ ਤੋਂ ਵੱਧ ਵਿਅਕਤੀਆਂ ਨੂੰ ਇੱਕੋ ਬਿਮਾਰੀ ਹੈ, ਤਾਂ ਇਹ ਸੰਭਾਵਤ ਤੌਰ ਤੇ ਵਾਇਰਸ ਸੰਕ੍ਰਮਣ ਹੈ।
- ਇਹ ਬੈਕਟੀਰੀਅਲ ਸੰਕ੍ਰਮਣ ਜਿੰਨਾਂ ਹੀ ਬਿਮਾਰ ਕਰ ਸਕਦਾ ਹੈ।
- ਆਮ ਤੌਰ ਤੇ 4-5 ਦਿਨਾਂ ਵਿੱਚ ਬਿਹਤਰ ਹੋ ਜਾਂਦੇ ਹਨ ਪਰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਤਿੰਨ ਹਫ਼ਤੇ ਤੱਕ ਲੱਗ ਸਕਦੇ ਹਨ।
- ਐਂਟੀਬਾਇਓਟਿਕਸ ਵਾਇਰਲ ਸੰਕ੍ਰਮਣ ਲਈ ਕੰਮ ਨਹੀਂ ਕਰਦੇ
ਬੈਕਟੀਰੀਅਲ ਸੰਕ੍ਰਮਣ
- ਵਾਇਰਲ ਸੰਕ੍ਰਮਣ ਤੋਂ ਘੱਟ ਆਮ ਹਨ।
- ਵਾਇਰਲ ਸੰਕ੍ਰਮਣ ਵਾਂਗ ਇੱਕ ਇਨਸਾਨ ਤੋਂ ਦੂਜੇ ਤੱਕ ਆਸਾਨੀ ਨਾਲ ਨਹੀਂ ਫੈਲਦੇ।
- ਆਮ ਉਦਾਹਰਣਾਂ ਵਿੱਚ ਸ਼ਾਮਲ ਹਨ ਸਟ੍ਰੈੱਪ ਥਰੋਟ ਅਤੇ ਕੁਝ ਕਿਸਮ ਦਾ ਨਮੂਨੀਓਾ।
- ਐਂਟੀਬਾਇਓਟਿਕਸ ਬੈਕਟੀਰੀਅਲ ਸੰਕ੍ਰਮਣ ਲਈ ਕੰਮ ਕਰਦੇ ਹਨ, ਪਰ ਹਮੇਸ਼ਾ ਜ਼ਰੂਰੀ ਨਹੀਂ ਹੁੰਦੇ

ਐਂਟੀਬਾਇਓਟਿਕ ਪ੍ਰਤੀਰੋਧ
ਐਂਟੀਬਾਇਓਟਿਕ ਪ੍ਰਤੀਰੋਧ ਦੇ ਵਿਕਾਸ ਨੂੰ ਸੀਮਿਤ ਕਰਨ ਲਈ ਸਮਝਦਾਰੀ ਨਾਲ ਐਂਟੀਬਾਇਓਟਿਕਸ ਦੀ ਵਰਤੋਂ ਕਰੋ।

ਹੱਥ ਧੋਣਾ
ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੱਥ ਧੋਣਾ ਹੈ।
ਬੁਖ਼ਾਰ
ਬੁਖ਼ਾਰ ਸਰੀਰ ਦਾ ਵਧਿਆ ਤਾਪਮਾਨ ਹੈ, ਜੋ ਅਕਸਰ ਕਿਸੇ ਬਿਮਾਰੀ ਨਾਲ ਹੁੰਦਾ ਹੈ। ਜੇ ਚਮੜੀ ਲਾਲ, ਗਰਮ, ਅਤੇ ਕੱਛਾਂ ਦੇ ਹੇਠਾਂ ਵੀ ਖੁਸ਼ਕ ਹੈ ਤਾਂ ਇਹ ਬੁਖ਼ਾਰ ਦੀ ਨਿਸ਼ਾਨੀ ਹੈ।
ਤੁਹਾਡਾ ਤਾਪਮਾਨ ਜਾਂ ਤੁਹਾਡੇ ਬੱਚੇ ਦਾ ਤਾਪਮਾਨ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਮਾਪਿਆ ਕਿਥੋਂ ਜਾਂਦਾ ਹੈ।
ਬੁਖ਼ਾਰ:
- ਸਰੀਰ ਨੂੰ ਸੰਕ੍ਰਮਣ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ।
- ਬੈਕਟੀਰੀਅਲ ਅਤੇ ਵਾਇਰਲ ਸੰਕ੍ਰਮਣ, ਦੋਵਾਂ ਨਾਲ ਹੋ ਸਕਦਾ ਹੈ।

ਪ੍ਰਬੰਧਨ:
- ਬੁਖ਼ਾਰ ਇੱਕ ਸੁਰੱਖਿਆ ਵਿਧੀ ਹੈ ਜੋ ਸਰੀਰ ਨੂੰ ਸੰਕ੍ਰਮਣ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ। ਬੁਖ਼ਾਰ ਬੈਕਟੀਰੀਅਲ ਅਤੇ ਵਾਇਰਲ ਸੰਕ੍ਰਮਣ, ਦੋਵਾਂ ਨਾਲ ਹੋ ਸਕਦਾ ਹੈ।
- ਜੇਕਰ ਬੁਖ਼ਾਰ ਵਾਲਾ ਵਿਅਕਤੀ ਔਖਾ ਹੈ ਤਾਂ ਅਸੀਟਾਮਿਨੋਫ਼ਿਨ (acetaminophen) ਜਾਂ ਆਈਬਿਊਪਰੋਫ਼ੈਨ (ibuprofen) ਵਰਤਣ ਬਾਰੇ ਵਿਚਾਰ ਕਰੋ (ਪੈਕੇਜ
ਨਿਰਦੇਸ਼ਾਂ ਦੇ ਅਨੁਸਾਰ)। - ਆਪਣੇ ਆਪ ਨੂੰ ਜਾਂ ਆਪਣੇ ਬੱਚੇ ਨੂੰ ਹਲਕੇ ਕੱਪੜੇ ਪਾਵੋ ਤਾਂ ਕਿ ਤੁਸੀਂ ਜਾਂ
ਤੁਹਾਡਾ ਬੱਚਾ ਠੰਢਾ ਰਹੇ ਪਰ ਕੰਬੇ ਨਾ,ਕਿਉਂਕਿ ਕਾਂਬਾ ਹੋਰ ਗਰਮੀ ਪੈਦਾ ਕਰਦਾ ਹੈ। ਕਮਰੇ ਦੇ ਤਾਪਮਾਨ ਨੂੰ ਕਰੀਬ 20 ਡਿਗਰੀ ਸੈਲਸੀਅਸ ਰੱਖੋ ਜਾਂ ਉਸ ਮਾਤਰਾ ਤੱਕ ਠੰਡਾ ਰਸ਼ਖੋ ਜਿਸਦੇ ਨਾਲ ਆਰਾਮ ਰਹੇ। - ਕਾਫੀ ਮਾਤਰਾ ਵਿੱਚ ਤਰਲ ਪਦਾਰਥ ਪੀਓ। ਜਾਗਦੇ ਸਮੇਂ ਹਰ ਘੰਟੇ ਆਪਣੇ ਬੱਚੇ ਨੂੰ ਠੰਡਾ ਤਰਲ ਪਦਾਰਥ ਜਾਂ ਪੌਪਸਿਕਲ ਦਿਓ।
ਜੇ ਕਿਸੇ ਵੀ ਉਮਰ ਦੇ ਕਿਸੇ ਵਿਅਕਤੀ ਨੂੰ ਬੁਖ਼ਾਰ ਅਤੇ ਧੱਫੜ ਹੋਣ ਅਤੇ ਉਹ ਉਸ ਖੇਤਰ ਵਿੱਚ ਰਿਹਾ ਹੋਵੇ ਜਿੱਥੇ ਖਸਰਾ ਫੈਲਿਆ ਹੋਵੇ, ਤਾਂ ਸਭ ਤੋਂ ਬਿਹਤਰ ਕਾਰਵਾਈ ਕਰਨ ਦੀ ਸਲਾਹ ਪ੍ਰਾਪਤ ਕਰਨ ਲਈ ਹੈਲਥ ਲਿੰਕ ਨਾਲ ਸੰਪਰਕ ਕਰ (ਓਲਬਰਟਾ ਵਿੱਚ 811 ਡਾਇਲ ਕਰੋ)।
ਜ਼ੁਕਾਮ ਅਤੇ ਵੱਗਦੀ ਨੱਕ
ਜ਼ੁਕਾਮ ਵਾਇਰਸ ਕਰਕੇ ਹੁੰਦਾ ਹੈ। ਜ਼ੁਕਾਮ 200 ਵੱਖ-ਵੱਖ ਵਾਇਰਸ ਦੇ ਕਾਰਨਾਂ ਨਾਲ ਹੋ ਸਕਦਾ ਹੈ। ਬੱਚਿਆਂ ਨੂੰ ਸਾਲ ਵਿੱਚ 8-10 ਵਾਰ ਜ਼ੁਕਾਮ ਹੋ ਸਕਦਾ ਹੈ। ਬਾਲਗ਼ਾਂ ਨੂੰ ਘੱਟ ਜ਼ੁਕਾਮ ਹੁੰਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਕੁਸ਼ਝ ਕੁ ਵਾਇਰਸਾਂ ਪ੍ਰਤਿ ਇਮਿਉਨਿਟੀ ਬਣ ਗਈ ਹੁੰਦੀ ਹੈ। ਐਂਟੀਬਾਇਓਟਿਕਸ ਜ਼ੁਕਾਮ ਦੇ ਵਾਇਰਸ ਦੇ ਵਿਰੁੱਧ ਕੰਮ ਨਹੀਂ ਕਰਦੇ।
ਲੱਛਣ:
- ਸ਼ੁਰੂ ਵਿੱਚ, ਸਿਰ ਦਰਦ, ਬੁਖ਼ਾਰ, ਅਤੇ ਅੱਖਾਂ ਵਿੱਚ ਪਾਣੀ, ਫਿਰ ਵਗਦਾ ਨੱਕ, ਗਲੇ ਵਿੱਚ ਖ਼ਰਾਸ਼, ਛਿੱਕਾਂ ਅਤੇ ਖੰਘ।
- ਨੱਕ ਵਿੱਚੋਂ ਪਹਿਲਾਂ ਤਰਲ ਕੁਸ਼ਝ ਕੁ, ਪਰ ਬਾਅਦ ਵਿੱਚ ਮੋਟਾ ਪੀਲਾ ਜਾਂ ਹਰਾ ਵਗਦਾ ਹੈ।

ਰੋਕਥਾਮ:
- ਜ਼ੁਕਾਮ ਦੇ ਕਾਰਨ ਬਣਨ ਵਾਲੇ ਵਾਇਰਸਾਂ ਦਾ ਫੈਲਾਵ ਰੋਕਣ ਲਈ ਆਪਣੇ ਹੱਥ ਧੋਵੋ।
- ਆਪਣੇ ਬੱਚਿਆਂ ਨੂੰ ਆਪਣੇ ਹੱਥ ਧੋਣੇ ਸਿਖਾਓ।
ਪ੍ਰਬੰਧਨ:
- ਬਹੁਤ ਸਾਰਾ ਪਾਣੀ ਪੀਓ, ਜਿਸ ਵੀ ਤਾਪਮਾਨ ਉੱਤੇ ਅਜਿਹਾ ਕਰਨਾ ਸਭ ਤੋਂ ਸੁਖਾਲਾ ਹੋਵੇ।
- ਜੇਕਰ ਵਿਅਕਤੀ, ਜਿਸਨੂੰ ਜ਼ੁਕਾਮ ਹੈ, ਬੇਚੈਨ ਹੈ ਤਾਂ ਅਸੀਟਾਮਿਨੋਫ਼ਿਨ (acetaminophen) ਜਾਂ ਆਈਬਿਊਪਰੋਫ਼ੈਨ (ibuprofen) (ਪੈਕੇਜ ਨਿਰਦੇਸ਼ਾਂ ਦੇ ਅਨੁਸਾਰ) ਵਰਤਣ ਬਾਰੇ ਵਿਚਾਰ ਕਰੋ।
- ਜੇ ਤੁਹਾਨੂੰ ਜ਼ੁਕਾਮ ਹੈ ਜਾਂ ਤੁਸੀਂ ਜ਼ੁਕਾਮ ਤੋਂ ਪੀੜਿਤ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਤਾਂ ਦੂਸਰਿਆਂ ਨੂੰ ਇਸਦੇ ਪ੍ਰਭਾਵ ਵਿੱਚ ਆਉਣ ਤੋਂ ਰੋਕਣ ਲਈ ਅਕਸਰ ਆਪਣੇ ਹੱਥ ਧੋਵੋ।
- ਇੱਕ ਡਿਕੌਂਜੇਸਟੈਂਟ ਜਾਂ ਖੰਘ ਦਾ ਸਿਰਪ ਜ਼ੁਕਾਮ ਦੇ ਲੱਛਣ ਵਿੱਚ ਮਦਦ ਕਰਦੇ ਹਨ ਪਰ ਜੁਕਾਮ ਦੀ ਓਵਧੀ ਨੂੰ ਘੱਟ ਨਹੀਂ ਕਰਦੇ।
ਨੋਟ: ਛੇ ਸਾਲ ਤੋਂ ਘੱਟ ਉਮਰ ਦੇ ਬਾਲ ਜਾਂ ਬੱਚਿਆਂ ਨੂੰ ਇਹ ਉਤਪਾਦ ਨਾ ਦਿਓ।
ਨੋਟ: ਡਿਕੌਂਜੇਸਟੈਂਟਸ ਅਤੇ ਖੰਘ ਦੇ ਸਿਰਪ ਵਿੱਚ ਬੁਖਾਰ ਘੱਟ ਕਰਨ ਵਾਲੀ ਦਵਾਈ ਵੀ ਹੋ ਸਕਦੀ ਹੈ। ਲੇਬਲ ਨੂੰ ਧਿਆਨ ਨਾਲ ਪੜ੍ਹੋ ਅਤੇ ਓਵਰਡੋਜ਼ਿੰਗ ਤੋਂ ਬਚਾਓ ਲਈ ਆਪਣੇ ਫਾਰਮਾਸਿਸਟ ਜਾਂ ਡਾਕਟਰ ਨਾਲ ਗੱਲ ਕਰੋ।
ਖਾਸ ਤੌਰ ਤੇ ਬਾਲ ਅਤੇ ਬਸ਼ਚਿਓਾਂ ਲਈ, ਨੱਕ ਅੰਦਰ ਜਕੜਨ ਦੇ ਇਲਾਜ ਲਈ ਨਮਕ ਵਾਲੇ ਪਾਣੀ (ਖਾਰਾ) ਦੀਆਂ ਬੂੰਦਾਂ ਦੀ ਵਰਤੋਂ ਕਰੋ। ਵਪਾਰਕ ਨਮਕ ਵਾਲੇ ਪਾਣੀ ਦੀਆਂ ਬੂੰਦਾਂ ਜਾਂ ਸਪਰੇਅ ਦੀ ਵਰਤੋਂ ਕਰੋ ਜਾਂ ਆਪਣੇ ਖੁਦ ਦੇ ਬਣਾਉ।
ਘਰੇਲੂ ਲੂਣ ਵਾਲੇ ਪਾਣੀ ਦੀਆਂ ਬੂੰਦਾਂ
ਮਿਸ਼ਰਤ ਕਰੋ:
- 1 ਕੱਪ (240 ਮਿਲੀ) ਸ਼ੁੱਧ ਕੀਤਾ ਪਾਣੀ (ਜੇ ਟੂਟੀ ਵਾਲਾ ਪਾਣੀ ਵਰਤ ਰਹੇ ਹੋ ਤਾਂ, ਰੋਗਾਣੂ ਮੁਕਤ ਕਰਨ ਲਈ ਇੱਕ ਮਿੰਟ ਲਈ ਪਹਿਲਾਂ ਉਬਾਲੋ ਫਿਰ ਠੰਡਾ ਕਰੋ ਜਦੋਂ ਤੱਕ ਇਹ ਗੁਣਗੁਣਾ ਨਾ ਹੋ ਜਾਏ)
- ½ ਚਮਚ (2.5 ਗ੍ਰਾਮ) ਲੂਣ
- ½ ਚਮਚ (2.5 ਗ੍ਰਾਮ) ਬੇਕਿੰਗ ਸੋਡਾ
ਘੋਲ ਨੂੰ ਇੱਕ ਡ੍ਰੌਪਰ ਨਾਲ ਸਾਫ਼ ਬੋਤਲ ਵਿੱਚ, ਜਾਂ ਇੱਕ ਸਕਿਊਜ਼ ਬੋਤਲ (ਫਾਰਮੇਸੀਆਂ ਤੇ ਉਪਲਬਧ) ਵਿੱਚ ਰੱਖੋ। ਤੁਸੀਂ ਇੱਕ ਬਲਬ ਸਰਿੰਜ ਵੀ ਵਰਤ ਸਕਦੇ ਹੋ। ਹਰ 3 ਦਿਨਾਂ ਵਿੱਚ ਤਾਜ਼ਾ ਘੋਲ ਬਣਾਓ।
ਵਰਤਣ ਲਈ:
- ਬੈਠੋ ਅਤੇ ਆਪਣੇ ਸਿਰ ਨੂੰ ਥੋੜਾ ਜਿਹਾ ਪਿੱਛੇ ਕਰੋ। ਲੇਟੋ ਨਾ। ਡ੍ਰੌਪਰ, ਬਲਬ ਸਰਿੰਜ, ਜਾਂ ਸਕਿਊਜ਼ ਬੋਤਲ ਦੀ ਨੋਕ ਨੂੰ ਇੱਕ ਨਾਸ ਦੇ ਅੰਦਰ ਥੋੜਾ ਲੈ ਕੇ ਜਾਓ। ਹੌਲੀ ਹੌਲੀ ਨਾਸ ਵਿੱਚ ਕੁਝ ਬੂੰਦਾਂ ਪਾਓ ਜਾਂ ਪਿਚਕਾਰੀ ਮਾਰੋ। ਆਪਣੀ ਦੂਜੀ ਨਾਸ ਲਈ ਦੁਹਰਾਓ। ਹਰ ਉਪਯੋਗ ਤੋਂ ਬਾਅਦ ਇੱਕ ਸਾਫ਼ ਕੱਪੜੇ ਜਾਂ ਟਿੱਸ਼ੂ ਨਾਲ ਡ੍ਰੋਪਰ ਨੂੰ ਪੂੰਝੋ।
ਇਨਫਲੂਐਂਜ਼ਾ
ਇਨਫਲੂਐਂਜ਼ਾ (ਜਾਂ ਫਲੂ) ਇੱਕ ਵਾਇਰਸ ਕਾਰਨ ਹੁੰਦਾ ਹੈ। ਬਾਲਗ, ਜਿਨਾਂ ਨੂੰ ਇਨਫਲੂਐਂਜ਼ਾ ਹੈ, ਲੱਛਣ ਸ਼ੁਰੂ ਹੋਣ ਦੇ 3-5 ਦਿਨ ਬਾਅਦ ਤੱਕ ਵਾਇਰਸ ਨੂੰ ਦੂਜਿਆਂ ਵਿੱਚ ਫੈਲਾ ਸਕਦੇ ਹਨ। ਇਨਫਲੂਐਂਜ਼ਾ ਤੋਂ ਪੀੜਤ ਬੱਚੇ 7 ਦਿਨ ਤੱਕ ਵਾਇਰਸ ਨੂੰ ਫੈਲਾ ਸਕਦੇ ਹਨ।
ਲੱਛਣ:
- ਬੁਖ਼ਾਰ/ਠੰਡ
- ਸਿਰ ਦਰਦ
- ਮਾਸਪੇਸ਼ੀ ਜਾਂ ਸਰੀਰ ਦੇ ਦਰਦ
- ਥੱਕ ਜਾਣਾ
- ਗਲੇ ਵਿੱਚ ਖਰਾਸ਼
- ਵਗਦੀ ਜਾਂ ਭਰੀ ਨੱਕ/ਛਿੱਕਣਾ
- ਖੰਘ

ਰੋਕਥਾਮ:
- ਸਾਲਾਨਾ ਇਨਫਲੂਐਂਜ਼ਾ ਟੀਕਾਕਰਣ ਕਰਵਾਓ।
- ਆਪਣੇ ਹੱਥ ਧੋਵੋ, ਖਾਸ ਤੌਰ ਤੇ ਕਿਸੇ ਬਿਮਾਰ ਵਿਅਕਤੀ ਨਾਲ ਰਹਿਣ ਤੋਂ ਬਾਅਦ। ਆਪਣੇ ਬੱਚੇ ਨੂੰ ਹੱਥ ਧੋਣ ਬਾਰੇ ਸਿਖਾਓ।
- ਜਦੋਂ ਤੁਸੀਂ ਛਿੱਕ ਮਾਰਦੇ ਹੋ ਜਾਂ ਖੰਘਦੇ ਹੋ ਤਾਂ ਆਪਣਾ ਨੱਕ ਅਤੇ ਮੂੰਹ ਢੱਕੋ।
- ਆਪਣੇ ਬੱਚੇ ਨੂੰ ਚੰਗੀ ਸਾਹ ਪ੍ਰਣਾਲੀ ਦੀ ਵਰਤੋ ਸਿਖਾਓ।
ਪ੍ਰਬੰਧਨ:
- ਬਹੁਤ ਸਾਰੇ ਤਰਲ ਪਦਾਰਥ ਪੀਓ ਜਿਵੇਂ ਕਿ ਪਾਣੀ।
- ਵਧੇਰੇ ਆਰਾਮ ਕਰੋ ਜਾਂ ਆਪਣੇ ਬੱਚੇ ਨੂੰ ਵਧੇਰੇ ਆਰਾਮ ਕਰਾਓ। ਘਰ
ਵਿੱਚ ਰਹੋ ਜਾਂ ਬੀਮਾਰੀ ਦੇ ਪਹਿਲੇ ਕੁਝ ਦਿਨ ਆਰਾਮ ਕਰਨ ਅਤੇ ਦੂਜਿਆਂ
ਤੱਕ ਬਿਮਾਰੀ ਫੈਲਣ ਤੋਂ ਰੋਕਣ ਲਈ ਆਪਣੇ ਬੱਚੇ ਨੂੰ ਘਰ ਵਿੱਚ ਰੱਖੋ। - ਬੁਖਾਰ, ਸਿਰ ਦਰਦ ਅਤੇ ਸ਼ਰੀਰ ਦੇ ਦਰਦਾਂ ਲਈ ਅਸੀਟਾਮਿਨੋਫ਼ਿਨ
(acetaminophen) ਜਾਂ ਆਈਬਿਊਪਰੋਫ਼ੈਨ (ibuprofen) (ਪੈਕੇਜ
ਨਿਰਦੇਸ਼ਾਂ ਦੇ ਅਨੁਸਾਰ) ਵਰਤਣ ਬਾਰੇ ਵਿਚਾਰ ਕਰੋ।
ਇਨਫਲੂਐਂਜ਼ਾ ਸੀਜ਼ਨ ਆਮ ਤੌਰ ‘ਤੇ ਨਵੰਬਰ ਜਾਂ ਦਸੰਬਰ ਵਿੱਚ ਹਰ ਸਾਲ ਸ਼ੁਰੂ ਹੁੰਦਾ ਹੈ ਅਤੇ ਅਪ੍ਰੈਲ ਜਾਂ ਮਈ ਵਿੱਚ ਖ਼ਤਮ ਹੁੰਦਾ ਹੈ। ਕਦੇ-ਕਦਾਈਂ, ਇਨਫਲੂਐਂਜ਼ਾ ਤੋਂ ਨਮੂਨੀਓਾ ਹੋ ਸਕਦਾ ਹੈ।
ਸਾਈਨਸ ਸੰਕ੍ਰਮਣ
ਸਾਈਨਸਜ਼ ਨੱਕ ਅਤੇ ਅੱਖਾਂ ਦੇ ਆਲੇ-ਦੁਆਲੇ ਹਵਾ ਨਾਲ ਭਰੀਆਂ ਥਾਵਾਂ ਹੁੰਦੀਆਂ ਹਨ। ਸਿਨੁਸਾਈਟਿਸ ਉਦੋਂ ਵਾਪਰਦਾ ਹੈ ਜਦੋਂ ਤਰਲ ਪਦਾਰਥ ਸਾਈਨਸਜ਼ ਵਿੱਚ ਭਰ ਜਾਂਦਾ ਹੈ।
ਸਾਇਨਸਾਈਟਸ ਅਕਸਰ ਜ਼ੁਕਾਮ ਤੋਂ ਬਾਅਦ ਹੁੰਦਾ ਹੈ ਪਰ ਜ਼ਿਆਦਾਤਰ ਜ਼ੁਕਾਮ ਬੈਕਟੀਰੀਆ ਵਾਲੇ ਸਿਨੁਸਾਈਟਿਸ ਦਾ ਕਾਰਨ ਨਹੀਂ ਬਣਦੇ। ਸਿਨੁਸਾਈਟਿਸ ਦੇ ਲੱਛਣ ਵੱਧ ਗੰਭੀਰ ਅਤੇ ਜ਼ੁਕਾਮ ਤੋਂ ਜ਼ਿਆਦਾ ਦੇਰ ਤੱਕ ਰਹਿੰਦੇ ਹਨ।

ਲੱਛਣ:
- ਮੂੰਹ ਦਾ ਦਰਦ ਜਾਂ ਦਬਾਅ, ਸਿਰ ਦਰਦ, ਥਕਾਵਟ, ਖੰਘ, ਬੁਖਾਰ।
- 10 ਦਿਨਾਂ ਤੋਂ ਵੱਧ ਸਮੇਂ ਲਈ ਪੀਲੇ ਜਾਂ ਹਰੇ ਨੱਕ ਦੇ ਡਿਸਚਾਰਜ ਨਾਲ ਬੰਦ ਨੱਕ ਇੱਕ ਨਿਸ਼ਾਨੀ ਹੈ ਕਿ ਤੁਹਾਨੂੰ ਐਂਟੀਬਾਇਓਟਿਕਸ ਦੀ ਲੋੜ ਪੈ ਸਕਦੀ ਹੈ।
ਪ੍ਰਬੰਧਨ:
- ਦਰਦ ਓਤੇ ਬੁਖਾਰ ਲਈ ਅਸੀਟਾਮਿਨੋਫ਼ਿਨ (acetaminophen) ਜਾਂ ਆਈਬਿਊਪਰੋਫ਼ੈਨ (ibuprofen) (ਪੈਕੇਜ ਨਿਰਦੇਸ਼ਾਂ ਦੇ ਅਨੁਸਾਰ) ਵਰਤਣ ਬਾਰੇ ਵਿਚਾਰ ਕਰੋ।
- ਬੱਚਿਆਂ ਲਈ, ਨਮਕ ਵਾਲੇ ਪਾਣੀ ਦੀਆਂ ਬੂੰਦਾਂ ਜਾਂ ਸਪਰੇਅ ਨੱਕ ਦੇ ਡਿਸਚਾਰਜ ਤੋਂ ਅਰਾਮ ਲਈ (ਜ਼ੁਕਾਮ/ਵਗਦੇ ਨੱਕ ਵਾਸਤੇ ਨੁਸਖੇ ਲਈ ਪੰਨਾ 9
ਦੇਖੋ); ਬਾਲਗਾਂ ਲਈ, ਖਾਰੇ ਦੀ ਵਰਤੋਂ ਜ਼ਿਆਦਾ ਲਾਭਦਾਇਕ ਹੈ। - ਡਿਕੌਂਜੇਸਟੇਂਟਸ ਨੱਕ ਅੰਦਰਲੀ ਰੁਕਾਵਟ ਤੋਂ ਅਰਾਮ ਦੇ ਸਕਦੇ ਹਨ ਪਰ ਬਿਮਾਰੀ ਦੇ ਸਮੇਂ ਨੂੰ ਨਹੀਂ ਘਟਾ ਸਕਦੇ।
ਨੋਟ: ਇਹ ਉਤਪਾਦ ਛੋਟੇ ਬੱਚਿਆਂ ਜਾਂ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿਓ।
ਨੋਟ: ਡਿਕੌਂਜੇਸਟੇਂਟਸ ਵਿੱਚ ਬੁਖਾਰ ਘਟਾਉਣ ਦੀ ਦਵਾਈ ਸ਼ਾਮਲ ਹੋ ਸਕਦੀ ਹੈ। ਲੇਬਲ ਨੂੰ ਧਿਆਨ ਨਾਲ ਪੜ੍ਹੋ ਅਤੇ ਆਪਣੇ ਫਰਮਾਸਿਸਟ ਜਾਂ ਡਾਕਟਰ ਨਾਲ ਓਵਰਡੋਜ਼ ਤੋਂ ਬਚਣ ਲਈ ਗੱਲ ਕਰੋ।
ਬੈਕਟੀਰੀਆ ਅਤੇ ਵਾਇਰਸ, ਦੋਵੇਂ ਸਿਨੁਸਾਈਟਿਸ ਪੈਦਾ ਕਰ ਸਕਦੇ ਹਨ (ਵਾਇਰਸ 200 ਗੁਣਾ ਜ਼ਿਆਦਾ ਆਮ ਹੁੰਦੇ ਹਨ)
ਗਲੇ ਵਿੱਚ ਖਰਾਸ਼
ਅਕਸਰ ਗਲ਼ੇ ਦੀ ਖ਼ਰਾਸ਼ ਜ਼ੁਕਾਮ ਦੇ ਨਾਲ ਹੁੰਦੀ ਹੈ। ਜ਼ਿਆਦਾਤਰ ਗਲ਼ੇ ਦੀ ਖ਼ਰਾਸ਼ ਵਾਇਰਸ ਕਾਰਨ ਹੁੰਦੀ ਹੈ। ਵਾਇਰਸ ਕਾਰਨ ਹੋਈ ਗਲ਼ੇ ਦੀ ਖ਼ਰਾਸ਼ ਵਿੱਚ ਐਂਟੀਬਾਇਓਟਿਕ ਮਦਦ ਨਹੀਂ ਕਰੇਗਾ।
ਕੁਝ ਗਲ਼ੇ ਦੀ ਖ਼ਰਾਸ਼ ਸਟ੍ਰੈਪਟੋਕੋਕਸ਼ਸ ਦੇ ਬੈਕਟੀਰੀਆ ਕਾਰਨ ਹੁੰਦੀ ਹੈ। ਜੇ ਗਲ਼ੇ ਦੀ ਖ਼ਰਾਸ਼ ਦੇ ਨਾਲ ਨੱਕ ਵਗਦਾ ਹੈ, ਖੰਘ, ਘੱਗਾਪਣ (ਹੋਰਸ ਨੈੱਸ), ਗੁਲਾਬੀ ਅੱਖ ਜਾਂ ਡਾਇਰੀਆ ਹੁੰਦਾ ਹੈ, ਇਹ ਸੰਭਵ ਤੌਰ ਤੇ ਇੱਕ ਵਾਇਰਸ ਕਰਕੇ ਹੁੰਦਾ ਹੈ ਅਤੇ ਸਟ੍ਰੈੱਪ ਗਲੇ ਕਾਰਣ ਨਹੀਂ ਹੁੰਦਾ।

ਤੁਹਾਡਾ ਡਾਕਟਰ ਸਿਰਫ ਦੇਖ ਕੇ ਨਹੀਂ ਦਸ ਸਕਦਾ ਕਿ ਗਲ਼ੇ ਦੀ ਖ਼ਰਾਸ਼ ਸਟ੍ਰੈੱਪ (ਖਰਾਬ) ਗਲੇ ਦੀ ਸਮੱਸਿਆ ਹੈ।
- ਜੇ ਗਲ਼ੇ ਦੀ ਖ਼ਰਾਸ਼ ਜ਼ੁਕਾਮ ਦਾ ਹਿੱਸਾ ਹੈ, ਤਾਂ ਇਹ ਜ਼ਿਆਦਾਤਰ ਵਾਇਰਸ ਕਾਰਨ ਹੁੰਦਾ ਹੈ ਅਤੇ ਇਸ ਲਈ ਗਲੇ ਦੇ ਸਵਾਬ ਦੀ ਲੋੜ ਨਹੀਂ ਹੁੰਦੀ।
- ਜੇ ਤੁਹਾਨੂੰ ਜ਼ੁਕਾਮ ਦੇ ਸੰਕੇਤ ਨਹੀਂ ਹਨ, ਤਾਂ ਤੁਹਾਡਾ ਡਾਕਟਰ ਇਹ ਦਰਸਾਉਣ ਲਈ ਗਲੇ ਦਾ ਸਵਾਬ ਲੈ ਸਕਦਾ ਹੈ ਕਿ ਗਲੇ ਦੀ ਖ਼ਰਾਸ਼ ਬੈਕਟੀਰੀਆ ਕਾਰਨ ਹੈ ਜਾਂ ਵਾਇਰਸ ਕਾਰਨ ਹੈ। ਟੈਸਟ ਦੇ ਨਤੀਜੇ ਅਕਸਰ 48 ਘੰਟਿਆਂ ਦੇ ਅੰਦਰ-ਅੰਦਰ ਤਿਆਰ ਹੋ ਜਾਂਦੇ ਹਨ।
- ਜੇ ਟੈਸਟ ਦੇ ਨਤੀਜੇ ਨਕਾਰਾਤਮਕ ਹਨ, ਤਾਂ ਐਂਟੀਬਾਇਓਟਿਕਸ ਕੰਮ ਨਹੀਂ ਕਰਨਗੇ ਕਿਉਂਕਿ ਗਲ਼ੇ ਦੀ ਖ਼ਰਾਸ਼ ਦਾ ਕਾਰਨ ਸੰਭਾਵਿਤ ਇੱਕ ਵਾਇਰਸ ਹੈ।
- ਜੇ ਟੈਸਟ ਦੇ ਨਤੀਜੇ ਪਾਜੇਟਿਵ ਹੋਣ, ਤਾਂ ਤੁਹਾਡਾ ਡਾਕਟਰ ਐਂਟੀਬਾਇਓਟਿਕ ਲਿਖ ਸਕਦਾ ਹੈ।
- ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਉਦੋਂ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਤੱਕ ਉਹ ਬਿਮਾਰ ਨਹੀਂ ਹੁੰਦੇ।
ਪ੍ਰਬੰਧਨ:
- ਬਹੁਤ ਸਾਰਾ ਤਰਲ ਪਦਾਰਥ ਪੀਓ, ਜਿਵੇਂ ਕਿ ਪਾਣੀ।
- ਜੇਕਰ ਗਲੇ ਦਾ ਦਰਦ ਜਾਂ ਬੁਖਾਰ ਹੈ ਤਾਂ ਅਸੀਟਾਮਿਨੋਫ਼ਿਨ (acetaminophen) ਜਾਂ ਆਈਬਿਊਪਰੋਫ਼ੈਨ (ibuprofen) ਵਰਤਣ ਬਾਰੇ ਵਿਚਾਰ ਕਰੋ (ਪੈਕੇਜ ਨਿਰਦੇਸ਼ਾਂ ਦੇ ਅਨੁਸਾਰ)।
- ਛੇ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਬਾਲਗਾਂ ਲਈ, ਸਾਦਾ ਗਲੇ ਵਾਲਾ ਲੋਜ਼ੇਂਜੇਸ ਲੱਛਣਾਂ ਤੋਂ ਅਰਾਮ ਦੇ ਸਕਦਾ ਹੈ।
ਨੋਟ: ਛੋਟੇ ਬੱਚਿਆਂ ਨੂੰ ਸਾਹ ਨਲੀ ਵਿੱਚ ਰੁਕਾਵਟ ਪੈਦਾ ਹੋਣ ਦੇ ਖਤਰੇ ਕਰਕੇ ਲੋਜ਼ੇਂਜੇਸ ਨਹੀਂ ਦਿੱਤਾ ਜਾਣਾ ਚਾਹੀਦਾ। - ਵੱਡੇ ਬੱਚਿਆਂ ਅਤੇ ਬਾਲਗਾਂ ਲਈ, ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਨੂੰ ਬਿਹਤਰ ਮਹਿਸੂਸ ਹੁੰਦਾ ਹੈ। 1 ਕੱਪ (250 ਮਿਲੀ) ਗਰਮ ਪਾਣੀ ਦੇ ਨਾਲ 1/2 ਚਮਚ ਨਮਕ ਮਿਲਾਓ। 10 ਸਕਿੰਟਾਂ ਲਈ ਗਰਾਰੇ ਕਰੋ। ਅਜਿਹਾ ਰੋਜ਼ਾਨਾ 4-5 ਵਾਰ ਕੀਤਾ ਜਾ ਸਕਦਾ ਹੈ।
- ਬਿਹਤਰ ਮਹਿਸੂਸ ਕਰਨ ‘ਤੇ ਤੁਸੀਂ ਜਾਂ ਤੁਹਾਡਾ ਬੱਚਾ ’ਦੋਬਾਰਾ ਆਮ ਕਿਰਿਆਵਾਂ ਕਰਨ ਦੇ ਯੋਗ ਹੋ ਸਕਦੇ ਹੋ।
ਕੰਨ ਦਾ ਦਰਦ
ਯੂਸਟੇਸ਼ੀਅਨ ਟਿਊਬ ਮੱਧ ਕੰਨ ਅਤੇ ਗਲੇ ਦੇ ਪਿੱਛਲੇ ਹਿੱਸੇ ਨੂੰ ਜੋੜਦੀ ਹੈ। ਕਿਉਂਕਿ ਇਹ ਟਿਊਬ ਛੋਟੇ ਬੱਚਿਆਂ ਵਿੱਚ ਪਤਲੀ ਹੁੰਦੀ ਹੈ, ਇਸ ਲਈ ਇਹ ਬੰਦ ਹੋ ਸਕਦੀ ਹੈ, ਖਾਸ ਕਰਕੇ ਜ਼ੁਕਾਮ ਨਾਲ। ਇਸ ਰੁਕਾਵਟ ਨਾਲ ਸੰਕ੍ਰਮਣ ਹੋ ਸਕਦਾ ਹੈ।
ਇਹ ਧਿਆਨ ਰੱਖਣਾ ਮਹੱਤਵਪੂਰਣ ਹੈ ਕਿ 70% – 80% ਬੱਚੇ, ਜਿੰਨਾਂ ਦੇ ਕੰਨਾਂ ਵਿੱਚ ਸੰਕ੍ਰਮਣ ਹੈ, ਐਂਟੀਬਾਇਓਟਿਕਸ ਤੋਂ ਬਿਨਾਂ ਬਿਹਤਰ ਹੋ ਜਾਣਗੇ। ਕੰਨਾਂ ਦੀਆਂ ਕੁਝ ਬਿਮਾਰੀਆਂ ਵਾਇਰਸ ਦੇ ਕਾਰਨ ਹੁੰਦੀਆਂ ਹਨ ਅਤੇ ਕੁਝ ਬੈਕਟੀਰੀਆ ਦੇ
ਕਾਰਨ ਹੁੰਦੀਆਂ ਹਨ। ਧਿਆਨਪੂਰਵਕ ਇੰਤਜ਼ਾਰ ਕਰਨਾ ਇੱਕ ਸਹੀ ਨਜ਼ਰੀਆ ਹੈ ਜਿਸ ਦੀ ਸਲਾਹ ਤੁਹਾਡਾ ਡਾਕਟਰ ਦੇ ਸਕਦਾ ਹੈ।

ਲੱਛਣ:
- ਬੁਖ਼ਾਰ
- ਕੰਨ ਦਾ ਦਰਦ
- ਚਿੜਚਿੜਾਪਨ
ਰੋਕਥਾਮ:
- ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ ਅਤੇ ਆਪਣੇ ਬੱਚਿਆਂ ਨੂੰ ਹੱਥ ਧੋਣ ਬਾਰੇ ਸਿਖਾਓ, ਕਿਉਂਕਿ ਜ਼ਿਆਦਾਤਰ ਜ਼ੁਕਾਮ ਤੋਂ ਬਾਅਦ ਕੰਨਾਂ ਵਿੱਚ ਸੰਕ੍ਰਮਣ ਹੁੰਦਾ ਹੈ।
- ਆਪਣੇ ਬੱਚੇ ਨੂੰ ਸੇਕੰਡ ਹੈਂਡ ਧੂੰਏਂ ਦੇ ਸੰਪਰਕ ਵਿੱਚ ਓਾਉਣ ਤੋਂ ਬਚਾਓ।
- ਓਾਪਣੇ ਬੱਚੇ ਨੂੰ ਲੇਟਣ ਵੇਲੇ ਪੀਣ ਲਈ ਬੋਤਲ ਨਾ ਦਿਓ।

ਪ੍ਰਬੰਧਨ:
- ਜੇਕਰ ਤੁਹਾਨੂੰ ਗਲੇ ਦਾ ਦਰਦ ਜਾਂ ਬੁਖਾਰ ਹੈ ਤਾਂ ਅਸੀਟਾਮਿਨੋਫ਼ਿਨ (ੳਚੲਟੳਮਨਿੋਪਹੲਨ) ਜਾਂ ਆਈਬਿਊਪਰੋਫ਼ੈਨ (ਬਿੁਪਰੋਡੲਨ) ਵਰਤਣ ਬਾਰੇ ਵਿਚਾਰ ਕਰੋ (ਪੈਕੇਜ ਨਿਰਦੇਸ਼ਾਂ ਦੇ ਅਨੁਸਾਰ) ।
- ਕੰਨ ਦੇ ਉਪੱਰ ਬਾਹਰ ਤੋਂ ਗਰਮ ਕਪੜਾ ਰਖੋ।
- ਐਂਟੀਹੀਸਟਾਮਾਇੰਜ਼ ਅਤੇ ਡਿਕੌਂਜੇਸਟੈਂਟ ਕੰਨ ਦੇ ਸੰਕ੍ਰਮਣ ਦੀ ਸੂਰਤ ਵਿੱਚ ਸਹਾਇਤਾ ਨਹੀਂ ਕਰ ਸਕਦੇ।
- ਕੁਝ ਹਾਲਤਾਂ ਵਿੱਚ ਤੁਹਾਡਾ ਡਾਕਟਰ ਤੁਹਾਡੇ ਬੱਚੇ ਦੇ ਕੰਨਾਂ ਦੀ ਜਾਂਚ ਦੇ ਬਾਅਦ ਐਂਟੀਬਾਇਓਟਿਕਸ ਦਾ ਨੁਸਖ਼ਾ ਦੇ ਸਕਦਾ ਹੈ।
- ਐਂਟੀਬਾਇਓਟਿਕ ਅਵਰੋਧ ਦੇ ਖਤਰੇ ਦੇ ਕਾਰਨ, ਕੰਨ ਦੇ ਸੰਕ੍ਰਮਣ ਨੂੰ ਰੋਕਣ ਲਈ ਲੰਬੇ ਸਮੇਂ ਤੱਕ ਐਂਟੀਬਾਇਓਟਿਕ ਨੂੰ ਦੇਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
ਖੰਘ
ਬਾਲਗ਼ਾਂ ਅਤੇ ਬੱਚਿਆਂ ਵਿੱਚ ਜ਼ਿਆਦਾਤਰ ਖੰਘ ਸਾਹ ਨਲੀ ਦੇ ਵਾਇਰਲ ਸੰਕ੍ਰਮਣ (ਹੇਠ ਚਾਰਟ ਦੇਖੋ) ਦੇ ਕਾਰਨ ਹੁੰਦੀ ਹੈ। ਐਂਟੀਬਾਇਓਟਿਕਸ ਦਾ ਇਸਤੇਮਾਲ ਸਿਰਫ਼ ਖੰਘ ਲਈ ਤਾਂ ਹੀ ਕੀਤਾ ਜਾਣਾ ਚਾਹੀਦਾ ਹੈ ਜੇ ਰੋਗੀਆਂ ਨੂੰ ਬੈਕਟੀਰੀਆ ਕਾਰਨ ਨਮੂਨੀਓਾ ਹੈ, ਜਾਂ ਪਰਚਿਉਸਿਸ (ਕਾਲ਼ੀ ਖੰਘ) ਦੀ ਜਾਂਚ ਪਾਜੇਟਿਵ ਆਈ ਹੈ।
ਲੱਛਣ:
- ਬੁਖ਼ਾਰ, ਖੰਘ, ਅਤੇ ਛਾਤੀ ਦਾ ਦਰਦ।
- ਖੰਘਣ ਨਾਲ ਪੀਲੀ ਜਾਂ ਹਰੀ ਬਲਗ਼ਮ ਦਾ ਆਉਣਾ। ਇਸਦਾ ਇਹ ਮਤਲਬ ਨਹੀਂ ਕਿ ਇਹ ਬੈਕਟੀਰੀਆ ਸੰਕ੍ਰਮਣ ਹੈ।
- ਵ੍ਹੀਜ਼ਿੰਗ (ਖਰਖਰਾਹਟ) ਹੋ ਸਕਦੀ ਹੈ।
ਨੋਟ: ਵਾਇਰਲ ਬ੍ਰੌਂਕਾਈਟੀਜ਼ ਨਾਲ 2 ਹਫਤਿਆਂ ਬਾਅਦ ਵੀ 45% ਲੋਕਾਂ ਨੂੰ ਖੰਘ ਦੀ ਸ਼ਿਕਾਇਤ ਰਹਿੰਦੀ ਹੈ। 25% ਲੋਕਾਂ ਨੂੰ 3 ਹਫ਼ਤਿਆਂ ਤੋਂ ਬਾਅਦ ਵੀ ਖੰਘ ਦੀ ਸ਼ਿਕਾਇਤ ਰਹਿੰਦੀ ਹ

ਰੋਗ | ਸਾਈਟ | ਉਮਰ ਸ਼੍ਰੇਣੀ | ਕਾਰਨ |
ਲੈਰਿੰਗਾਇਟਿਸ | ਵੋਕਲ ਕੋਰਡਜ਼ (ਧੁਨੀ ਨਲੀਆਂ) | ਵੱਡੇ ਬੱਚੇ / ਬਾਲਗ | ਵਾਇਰਸ |
ਕਰੂਪ (ਖਰਖਰੀ) | ਵੋਕਲ ਕੋਰਡ ਅਤੇ ਵਿੰਡਪਾਈਪ | ਛੋਟੇ ਬੱਚ | ਵਾਇਰਸ |
ਬ੍ਰੌਂਕਾਈਟੀਜ਼1 | ਸਾਹ ਲੈਣ ਵਾਲੀਆਂ | ਵੱਡੇ ਬੱਚੇ / ਬਾਲਗ | ਵਾਇਰਸ |
ਬਰੋਂਕਿਓਲਿਟੀਸ | ਸਾਹ ਲੈਣ ਵਾਲੀਆਂ | ਬੱਚੇ | ਵਾਇਰਸ |
ਨਮੂਨੀਓਾ | ਏਅਰ ਸੈਕਜ਼ | ਸਭ ਉਮਰ | ਬੈਕਟੀਰੀਆ ਜਾਂ |
ਕਾਲ਼ੀ ਖੰਘ | ਨੱਕ ਤੋਂ ਫੇਫੜੇ | ਕੋਈ ਵੀ ਉਮਰ | ਬੈਕਟੀਰੀਆ |

1 ਫੇਫੜਿਆਂ ਦੀ ਲੰਬੇ ਸਮੇਂ ਦੀ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਨੂੰ ਜਦੋਂ ਬ੍ਰੌਂਕਾਇਟੀਜ਼ ਹੁੰਦਾ ਹੈ ਤਾਂ ਉਨ੍ਹਾਂ ਨੂੰ ਬੈਕਟੀਰੀਅਲ ਸੰਕ੍ਰਮਣ ਹੋ ਸਕਦਾ ਹੈ।
ਪ੍ਰਬੰਧਨ:
- ਬਹੁਤ ਸਾਰੇ ਤਰਲ ਪਦਾਰਥ ਪੀਓ ਜਿਵੇਂ ਕਿ ਪਾਣੀ।
- ਖੰਘ ਦੀਆਂ ਦਵਾਈਆਂ ਵੱਡੀ ਉਮਰ ਦੇ ਬੱਚਿਆਂ ਅਤੇ ਬਾਲਗ਼ਾਂ ਦੀ ਮਦਦ ਕਰ ਸਕਦੀਆਂ ਹਨ।
ਨੋਟ: ਛੇ ਸਾਲ ਤੋਂ ਘੱਟ ਉਮਰ ਦੇ ਬਾਲ ਜਾਂ ਬੱੱਚਿਆਂ ਨੂੰ ਇਹ ਉਤਪਾਦ ਨਾ ਦਿਓ।
ਨੋਟ: ਖੰਘ ਦੇ ਸਿਰਪ ਵਿੱਚ ਬੁਖਾਰ ਘੱਟ ਕਰਨ ਵਾਲੀ ਦਵਾਈ ਵੀ ਹੋ ਸਕਦੀ ਹੈ। ਲੇਬਲ ਨੂੰ ਧਿਆਨ ਨਾਲ ਪੜ੍ਹੋ ਅਤੇ ਓਵਰਡੋਜ਼ਿੰਗ ਤੋਂ ਬਚਾਓ ਲਈ ਆਪਣੇ ਫਾਰਮਾਸਿਸਟ ਜਾਂ ਡਾਕਟਰ ਨਾਲ ਗੱਲ ਕਰੋ। - ਸਾਦੀ ਖੰਘ ਦੀ ਦਵਾਈ ਦੀਆਂ ਬੂੰਦਾਂ ਜਾਂ ਲੋਜ਼ੇਂਗਸ ਵੱਡੇ ਬੱਚੇ ਅਤੇ ਬਾਲਗਾਂ ਦੀ ਮਦਦ ਕਰ ਸਕਦੇ ਹਨ।
ਰੋਗਾਣੂਨਾਸ਼ਕ ਖੰਘ ਦੀ ਦਵਾਈ ਤੋਂ ਬਚੋ ਕਿਉਂਕਿ ਉਹ ਐਂਟੀਬਾਇਓਟਿਕ ਪ੍ਰਤਿਰੋਧ ਨੂੰ ਜਨਮ ਦੇ ਸਕਦੀ ਹੈ।
ਨੋਟ: ਛੇ ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਾਹ ਵਿੱਚ ਰੁਕਾਵਟ ਪੈਦਾ ਹੋਣ ਦੇ ਖਤਰੇ ਕਾਰਨ ਖੰਘ ਦੀ ਦਵਾਈ ਦੀਆਂ ਬੂੰਦਾਂ ਨਹੀਂ ਦੇਣੀਆਂ ਚਾਹੀਦੀਆਂ। - ਬੈਕਟਰੀਅਲ ਨਮੂਨੀਓਾ ਦਾ ਨਿਦਾਨ ਕਰਨ ਲਈ ਛਾਤੀ ਦੇ ਐਕਸ-ਰੇ ਦੀ ਸਲਾਹ
ਦਿੱਤੀ ਜਾਂਦੀ ਹੈ। ਆਮ ਤੌਰ ਤੇ ਨਿਦਾਨ ਤੋਂ ਬਾਅਦ, ਐਂਟੀਬਾਇਓਟਿਕ ਨਿਰਧਾਰਤ
ਕੀਤਾ ਜਾਂਦਾ ਹੈ।
ਗੰਭੀਰ ਲੱਛਣ, ਜਿਨ੍ਹਾਂ ਨੂੰ ਇੱਕ ਮੈਡੀਕਲ ਪੇਸ਼ੇਵਰ ਦੁਆਰਾ ਦੇਖਿਆ ਜਾਣਾ ਚਾਹੀਦਾ ਹੈ
ਇਨ੍ਹਾਂ ਲੱਛਣਾਂ ਉੱਤੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਧਿਆਨ ਦੇਣ ਦੀ ਲੋੜ ਹੈ।
ਬੁਖ਼ਾਰ
- ਜੇ 3 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਨੂੰ ਬੁਖ਼ਾਰ ਹੈ, ਤਾਂ ਉਹਨਾਂ ਨੂੰ ਤੁਰੰਤ ਦੇਖਿਆ ਜਾਣਾ ਚਾਹੀਦਾ ਹੈ।
- ਜੇ ਕਿਸੇ ਵੀ ਉਮਰ ਦੇ ਬੱਚੇ ਨੂੰ ਬੁਖ਼ਾਰ ਹੈ ਅਤੇ ਉਹ ਠੀਕ ਨਹੀਂ ਲੱਗਦਾ, ਉਨ੍ਹਾਂ ਨੂੰ ਤੁਰੰਤ ਦੇਖਿਆ ਜਾਣਾ ਚਾਹੀਦਾ ਹੈ।
- ਜੇ ਕਿਸੇ ਵੀ ਉਮਰ ਦੇ ਬੱਚੇ ਨੂੰ 3 ਦਿਨਾਂ ਤੋਂ ਵੱਧ ਸਮੇਂ ਲਈ ਬੁਖ਼ਾਰ ਹੁੰਦਾ ਹੈ, ਤਾਂ ਉਹਨਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਦੇਖਿਆ ਜਾਣਾ ਚਾਹੀਦਾ ਹੈ।

ਕੰਨ ਦਾ ਦਰਦ
ਬੱਚੇ ਦੇ ਕੰਨ ਦੇ ਦਰਦ ਲਈ ਡਾਕਟਰ ਨੂੰ ਮਿਲੋ:
- ਉਨ੍ਹਾਂ ਨੂੰ ਤੇਜ਼ ਬੁਖਾਰ ਵੀ ਹੁੰਦਾ ਹੈ; ਜਾਂ
- ਉਹ ਬਿਮਾਰ ਮਹਿਸੂਸ ਕਰਦੇ ਹਨ; ਜਾਂ
- ਉਨ੍ਹਾਂ ਦੇ ਕੰਨ ਦੇ ਪਿੱਛੇ ਲਾਲੀ ਜਾਂ ਸੋਜਸ਼ ਹੈ; ਜਾਂ
- ਉਨ੍ਹਾਂ ਦੇ ਕੰਨ ਅੱਗੇ ਧੱਕੇ ਜਾਂਦੇ ਹਨ; ਜਾਂ
- ਅਸੀਟਾਮਿਨੋਫ਼ਿਨ (acetaminophen)/ਆਈਬਿਊਪਰੋਫ਼ੈਨ (ibuprofen) ਵਰਤਨ ਦੇ ਬਾਵਜੂਦ ਉਨ੍ਹਾਂ ਦੇ ਕੰਨ ਦਾ ਦਰਦ 24 ਘੰਟਿਆਂ ਤੋਂ ਵੱਧ ਸਮੇਂ ਲਈ ਗੰਭੀਰ ਰਹਿੰਦਾ ਹੈ।

ਜੇਕਰ ਲੱਛਣ ਹੋਰ ਵਿਗੜ ਜਾਂਦੇ ਹਨ ਜਾਂ ਬਹੁਤ ਹੀ ਗੰਭੀਰ ਹਨ ਤਾਂ ਬੁਖ਼ਾਰ ਜਾਂ ਹੋਰ ਬਿਮਾਰੀਆਂ ਵਾਲੇ ਬਾਲਗ ਹਮੇਸ਼ਾਂ ਆਪਣੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਵਿਚਾਰ ਕਰਨ।
ਅਲਬੲਰਟੳ ਵਿੱਚ, ਜੇ ਤੁਹਾਨੂੰ ਸਲਾਹ ਦੀ ਜ਼ਰੂਰਤ ਹੈ ਜਾਂ ਤੁਹਾਨੂੰ ਨਹੀਂ ਪਤਾ ਕਿ ਸ੍ਰੇਸ਼ਠ ਕਾਰਵਾਈ ਕੀ ਹੋਵੇਗੀ ਤਾਂ ਤੁਸੀਂ ਹੈਲਥ ਲਿੰਕ (811 ਉੱਤੇ) ਨੂੰ ਕਾਲ ਕਰ ਸਕਦੇ ਹੋ।
ਬੱਚਿਆਂ ਵਿੱਚ ਸਿਹਤ ਦੀਆਂ ਤਕਲੀਫਾਂ ਬਾਰੇ ਪ੍ਰੈਕਟੀਕਲ ਸਲਾਹ ਲਈ, ਸਟੋਂਲੇਰੀ ਚਿਲਡ੍ਰੇਨ’ਸ ਹੋਸਪਿਟਲ ਦੁਆਰਾ ਰੱਖੀ ਜਨਤਕ ਜਾਣਕਾਰੀ ਸਰੋਤ, ahs.ca/heal, ਤੇ ਜਾਓ।
ਸਿਹਤ ਦੀ ਅਪਾਤਕਾਲੀਨ ਸਥਿਤੀ ਦੀਆਂ ਨਿਸ਼ਾਨੀਆਂ
ਜੇ ਤੁਸੀਂ ਜਾਂ ਕੋਈ ਹੋਰ, ਜਿਸਦਾ ਤੁਸੀਂ ਧਿਆਨ ਰੱਖ ਰਹੇ ਹੋ, ਵਿੱਚ ਇਹ ਲੱਛਣ ਦਿਖਦੇ ਹਨ, ਤਾਂ ਕਿਰਪਾ ਕਰਕੇ ਤੁਰੰਤ ਡਾਕਟਰੀ ਸਹਾਇਤਾ ਲੳ ।
ਬੁਖ਼ਾਰ
ਤੁਰੰਤ ਡਾਕਟਰੀ ਸਹਾਇਤਾ ਲਉ ਜੇ:
- ਕਿਸੇ ਵੀ ਉਮਰ ਦਾ ਵਿਅਕਤੀ ਜੇ ਬੁਖ਼ਾਰ ਹੋਣ ਨਾਲ ਬਹੁਤ ਚਿੜਚਿੜਾ ਜਾਂ ਸੁਸਤ (ਜਾਗਣਾ ਜਾਂ ਜਾਗਦੇ ਰਹਿਣਾ ਮੁਸ਼ਕਿਲ ਹੋਵੇ) ਹੈ, ਉਲਟੀਆਂ ਕਰ ਰਿਹਾ ਹੈ, ਗਰਦਨ ਵਿੱਚ ਅਕੜਾਅ ਜਾਂ ਵੱਡਾ ਧੱਫੜ ਹੈ ਜੋ ਕਿ ਦਬਾਣ ਨਾਲ ਨਹੀਂ ਜਾ ਰਿਹਾ (ਇਹ ਛੋਟੀਆਂ-ਛੋਟੀਆਂ ਸੱਟਾਂ ਵਰਗੇ ਲੱਗ ਸਕਦੇ ਹਨ)।

ਸਾਹ ਲੈਣਾ
ਤੁਰੰਤ ਡਾਕਟਰੀ ਸਹਾਇਤਾ ਲਉ ਜੇ:
- ਕਿਸੇ ਵੀ ਉਮਰ ਦੇ ਬਿਮਾਰ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੋਵੇ (ਨੱਕ ਭਰਿਆ ਹੋਣ ਕਾਰਨ ਨਹੀਂ)।
- ਕੋਈ ਬਿਮਾਰ ਵਿਅਕਤੀ ਬਹੁਤ ਤੇਜ਼ ਜਾਂ ਆਮ ਨਾਲੋਂ ਹੌਲੀ ਸਾਹ ਲੈ ਰਿਹਾ ਹੈ, ਜਾਂ ਬੁੱਲ੍ਹ, ਹੱਥ,
ਜਾਂ ਪੈਰ ਨੀਲੇ ਹਨ।

ਆਮ ਹਾਲਤ
ਤੁਰੰਤ ਡਾਕਟਰੀ ਸਹਾਇਤਾ ਲਉ ਜੇ:
- ਕਿਸੇ ਵੀ ਉਮਰ ਦੇ ਬਿਮਾਰ ਵਿਅਕਤੀ ਲਈ ਜਾਗਣਾ ਜਾਂ ਜਾਗਦੇ ਰਹਿਣਾ ਮੁਸ਼ਕਿਲ ਹੋਵੇ ਜਾਂ ਉਹ ਆਮ ਨਾਲੋਂ ਵੱਧ ਉਲਝਿਆ, ਚਿੜਚਿੜਾ, ਜਾਂ ਪਰੇਸ਼ਾਨ ਹੋਵੇ, ਜਿਸਦੇ ਸਿਰ ਵਿੱਚ ਬਹੁਤ ਦਰਦ ਰਹਿੰਦਾ ਹੋਵੇ ਜੋ ਠੀਕ ਨਾ ਹੋ ਰਿਹਾ ਹੋਵੇ, ਗਰਦਨ ਵਿੱਚ ਅਕੜਾਅ ਹੋਵੇ, ਜਾਂ ਬਹੁਤ ਅਜੀਬ ਪੀਲੀ ਚਮੜੀ ਹੋਵੇ ਜਾਂ ਛੂਹਣ ‘ਤੇ ਠੰਡਾ ਲੱਗਦਾ ਹੋਵੇ।
- ਕਿਸੇ ਬਿਮਾਰ ਵਿਅਕਤੀ ਵਿੱਚ ਡੀਹਾਈਡਰੇਸ਼ਨ ਦੇ ਸੰਕੇਤ ਹੋਣ ਜਿਵੇਂ ਕਿ ਖੁਸ਼ਕ ਚਮੜੀ, ਸੁੱਕਾ ਮੂੰਹ, ਬੱਚੇ ਵਿੱਚ ਧਸੇ ਹੋਏ ਨਰਮ ਸਥਾਨ (ਫੋਂਟਨੇਲੇ), ਜਾਂ ਬਹੁਤ ਥੋੜ੍ਹਾ ਪਿਸ਼ਾਬ ਆਉਣਾ।

ਤਤਕਾਲ ਡਾਕਟਰੀ ਸਹਾਇਤਾ ਲੈਣ ਦੇ ਹੋਰ ਕਾਰਣਾਂ ਵਿੱਚ ਸ਼ਾਮਲ ਹਨ:
- ਜੇ ਕਿਸੇ ਬਿਮਾਰ ਵਿਅਕਤੀ ਨੂੰ ਨਿਗਲਣ ਵਿੱਚ ਮੁਸ਼ਕਿਲ ਹੋਵੇ ਜਾਂ ਜ਼ਿਆਦਾ ਲਾਰ ਟਪਕੇ।
- ਜੇ ਕਿਸੇ ਵੀ ਉਮਰ ਦਾ ਬਿਮਾਰ ਵਿਅਕਤੀ ਲੰਗੜਾਉਂਦਾ ਹੈ, ਹਿੱਲਣ ਤੋਂ ਅਸਮਰੱਥ ਹੈ, ਜਾਂ ਉਸ ਨੂੰ ਦੌਰਾ ਪੈਂਦਾ ਹੈ।
ਇਹ ਜਾਣਕਾਰੀ ਕੇਵਲ ਇੱਕ ਸੰਦਰਭ ਦੇ ਤੌਰ ਤੇ ਦਿੱਤੀ ਗਈ ਹੈ। ਹਰ ਵੇਲੇ ਆਪਣੇ ਖੁਦ ਦੇ ਗਿਆਨ ਅਤੇ ਨਿਰਣੇ ਦੀ ਵਰਤੋਂ ਕਰ ਕੇ ਫੈਸਲਾ ਕਰੋ ਕਿ ਤੁਹਾਨੂੰ ਆਪਣੇ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ।
Alberta ਵਿੱਚ, ਜੇ ਤੁਹਾਨੂੰ ਸਲਾਹ ਦੀ ਜ਼ਰੂਰਤ ਹੈ ਜਾਂ ਤੁਹਾਨੂੰ ਨਹੀਂ ਪਤਾ ਕਿ ਸ੍ਰੇਸ਼ਠ ਕਾਰਵਾਈ ਕੀ ਹੋਏਗੀ ਤਾਂ ਤੁਸੀਂ Health Link (811 ਉੱਤੇ) ਨੂੰ ਕਾਲ ਕਰ ਸਕਦੇ ਹੋ।
ਐਂਟੀਬਾਇਓਟਿਕ ਪ੍ਰਤੀਰੋਧ
ਐਂਟੀਬਾਇਓਟਿਕ ਪ੍ਰਤੀਰੋਧ ਕੀ ਹੈ?
- ਸਹੀ ਜਾਂ ਗ਼ਲਤ ਕਾਰਨਾਂ ਕਰਕੇ ਕੀਤਾ ਗਿਆ ਐਂਟੀਬਾਇਓਟਿਕਸ ਦਾ ਕੋਈ ਵੀ ਉਪਯੋਗ ਐਂਟੀਬਾਇਓਟਿਕ ਪ੍ਰਤੀਰੋਧ ਦਾ ਕਾਰਨ ਬਣ ਸਕਦਾ ਹੈ। ਐਂਟੀਬਾਇਓਟਿਕ ਪ੍ਰਤੀਰੋਧ ਦੇ ਵਿਕਾਸ ਨੂੰ ਸੀਮਿਤ ਕਰਨ ਲਈ, ਐਂਟੀਬਾਇਓਟਿਕਸ ਦੀ ਵਰਤੋਂ ਕੇਵਲ ਤਾਂ ਹੀ ਕੀਤੀ ਜਾਣੀ ਚਾਹੀਦੀ ਹੈ ਜਦੋਂ ਅਸਲ ਲੋੜ ਹੋਵੇ।
- ਐਂਟੀਬਾਇਓਟਿਕ ਪ੍ਰਤੀਰੋਧ ਬੈਕਟੀਰੀਆ ਦੀ ਇੱਕ ਰੱਖਿਆ ਵਿਧੀ ਹੈ ਜੋ ਕਿਸੇ
ਐਂਟੀਬਾਇਓਟਿਕ ਦੀ ਮੌਜੂਦਗੀ ਵਿੱਚ ਵੀ ਉਹਨਾਂ ਨੂੰ ਬਚਾਉਣ ਅਤੇ ਵਿਕਸਿਤ ਕਰਨ
ਵਿੱਚ ਸਹਾਇਕ ਹੁੰਦੀ ਹੈ। ਜਿਹੜੇ ਬੈਕਟੀਰੀਆ ਵਿੱਚ ਐਂਟੀਬਾਇਓਟਿਕ ਪ੍ਰਤੀਰੋਧ
ਮੌਜੂਦ ਹੁੰਦਾ ਹੈ ਉਸਨੂੰ ਕਈ ਵਾਰ “ਸੁਪਰਬੱਗਜ਼” ਕਿਹਾ ਜਾਂਦਾ ਹੈ। - ਜਦੋਂ ਬੈਕਟੀਰੀਆ ਵਿੱਚ ਐਂਟੀਬਾਇਓਟਿਕ ਪ੍ਰਤੀਰੋਧ ਮੌਜੂਦ ਹੁੰਦਾ ਹੈ, ਤਾਂ ਪਹਿਲਾਂ
ਅਸਰਦਾਰ ਰਹੀਆਂ ਐਂਟੀਬਾਇਓਟਿਕਸ ਕੰਮ ਨਹੀਂ ਕਰਦੀਆਂ। - ਐਂਟੀਬਾਇਓਟਿਕ ਪ੍ਰਤੀਰੋਧਕ ਬੈਕਟੀਰੀਆ ਕਾਰਨ ਹੋਣ ਵਾਲੇ ਸੰਕ੍ਰਮਣ ਬਹੁਤ ਮੁਸ਼ਕਿਲ
ਠੀਕ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਦਾ ਇਲਾਜ ਅਸੰਭਵ ਹੁੰਦਾ ਹੈ। ਇਸ ਦਾ
ਨਤੀਜਾ ਲੰਬੀ ਬਿਮਾਰੀ ਅਤੇ ਸੰਭਵ ਤੌਰ ਤੇ ਮੌਤ ਹੋ ਸਕਦਾ ਹੈ। - ਯਾਦ ਰੱਖੋ, ਬੈਕਟੀਰੀਆ ਪ੍ਰਤਿਰੋਧਕ ਹੁੰਦੇ ਹਨ — ਤੁਸੀਂ ਨਹੀਂ! ਬਹੁਤ ਤੰਦਰੁਸਤ
ਲੋਕ ਜਿਨ੍ਹਾਂ ਨੇ ਕਦੇ ਵੀ ਐਂਟੀਬਾਇਓਟਿਕਸ ਨਹੀਂ ਲਏ, ਉਹ ਵੀ ਦੂਜੇ ਸਰੋਤਾਂ ਤੋਂ
ਐਂਟੀਬਾਇਓਟਿਕ ਪ੍ਰਤੀਰੋਧਕ ਬੈਕਟੀਰੀਆ ਨਾਲ ਸੰਕ੍ਰਮਿਤ ਹੋ ਸਕਦੇ ਹਨ।
ਵਾਇਰਲ ਸੰਕ੍ਰਮਣਾਂ, ਜਿਵੇਂ ਕਿ ਜ਼ੁਕਾਮ, ਇਨਫਲੂਐਂਜ਼ਾ, ਅਤੇ ਬ੍ਰੌਂਕਾਈਟੀਜ਼ (ਛਾਤੀ ਦੀ ਸਰਦੀ) ਲਈ ਐਂਟੀਬਾਇਓਟਿਕਸ ਸਹਾਇਤਾ ਨਹੀਂ ਕਰ ਸਕਦੇ ਇਹਨਾਂ ਸੰਕ੍ਰਮਣਾਂ ਲਈ ਐਂਟੀਬਾਇਓਟਿਕਸ ਦੀ ਵਰਤੋਂ ਐਂਟੀਬਾਇਓਟਿਕ ਪ੍ਰਤੀਰੋਧ ਦੀ ਅਗਵਾਈ ਕਰ ਸਕਦੀ ਹੈ।
ਤੁਹਾਨੂੰ ਕੀ ਕਰਨਾ ਚਾਹੀਦਾ ਹੈ?
- ਜਦੋਂ ਤੁਸੀਂ ਜਾਂ ਤੁਹਾਡੇ ਬੱਚੇ ਨੂੰ ਜ਼ੁਕਾਮ ਜਾਂ ਖੰਘ ਹੋ ਜਾਂਦੀ ਹੈ ਤਾਂ ਐਂਟੀਬਾਇਓਟਿਕਸ ਲੈਣ ਬਾਰੇ ਨਾ ਸੋਚੋ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਕ੍ਰਮਣ ਵਾਇਰਸ ਕਰਕੇ ਹੁੰਦੇ ਹਨ ਅਤੇ ਐਂਟੀਬਾਇਓਟਿਕਸ ਮਦਦ ਨਹੀਂ ਕਰਨਗੇ।
- ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕੀ ਤੁਹਾਨੂੰ ਹੋਣ ਵਾਲਾ ਸੰਕ੍ਰਮਣ ਵਾਇਰਲ ਜਾਂ ਬੈਕਟੀਰੀਅਲ਼ ਹੈ ਅਤੇ ਕੀ ਐਂਟੀਬਾਇਓਟਿਕ ਦੀ ਲੋੜ ਹੈ ਜਾਂ ਨਹੀਂ।
- ਜਦੋਂ ਤੁਹਾਨੂੰ (ਜਾਂ ਤੁਹਾਡੇ ਬੱਚੇ ਨੂੰ) ਜ਼ੁਕਾਮ ਦੇ ਲੱਛਣ, ਖੰਘ, ਜਾਂ ਗਲ਼ੇ ਦੇ ਵਿੱਚ ਦਰਦ ਹੋਵੇ ਤਾਂ ਧੀਰਜ ਰੱਖੋ। ਜ਼ਿਆਦਾਤਰ ਵਾਇਰਲ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 4-5 ਦਿਨ ਲੱਗਣਗੇ ਅਤੇ ਪੂਰੀ ਰਿਕਵਰੀ ਲਈ 3 ਹਫ਼ਤਿਆਂ ਤੱਕ ਦਾ ਸਮਾਂ ਲੱਗੇਗਾ।
- ਜ਼ੁਕਾਮ ਜਾਂ ਫਲੂ ਦੇ ਮੌਸਮ ਦੌਰਾਨ, ਬਿਮਾਰ ਹੋਣ ਤੋਂ ਬਚਣ ਲਈ ਅਕਸਰ ਆਪਣੇ ਹੱਥ ਧੋਵੋ। ਅਗਲੇ ਪੰਨੇ ਉੱਤੇ ਵਿਸਥਾਰ ਨਾਲ ਹੱਥ ਧੋਣ ਸੰਬੰਧੀ ਸਾਡੀਆਂ ਹਿਦਾਇਤਾਂ ਦੀ ਪਾਲਣਾ ਕਰੋ।
ਸੁਪਰ ਰਜਿਸਟੈਂਟ ਬੱਗ ਨਾਲ ਲੜਾਈ ਤੋਂ ਬਚੋ। ਐਂਟੀਬਾਇਓਟਿਕਸ ਨੂੰ ਸਮਝਦਾਰੀ ਨਾਲ ਵਰਤੋ!
ਹੱਥ ਧੋਣਾ
ਸੰਕ੍ਰਮਣਾਂ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੱਥ ਧੋਣਾ ਹੈ।
80% ਆਮ ਸੰਕ੍ਰਮਣ ਹੱਥਾਂ ਨਾਲ ਫੈਲ ਸਕਦੇ ਹਨ।
ਆਪਣੇ ਹੱਥ ਕਦੋਂ ਧੋਤੇ ਜਾਣ
- ਖਾਣਾ ਖਾਣ ਤੋਂ ਪਹਿਲਾਂ
- ਭੋਜਨ ਤਿਆਰ ਕਰਨ ਤੋਂ ਪਹਿਲਾਂ, ਦੌਰਾਨ ਅਤੇ ਬਾਅਦ
- ਸਤਨਪਾਨ ਤੋਂ ਪਹਿਲਾਂ
- ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਜਾਂ ਬੱਚੇ ਨੂੰ ਟਾਇਲਟ ਦੀ ਵਰਤੋਂ ਵਿੱਚ ਸਹਾਇਤਾ ਕਰਨ ਤੋਂ ਬਾਅਦ
- ਡਾਇਪਰ ਜਾਂ ਜਨਾਨਾ ਸਫ਼ਾਈ ਸੰਬੰਧੀ ਚੀਜ਼ਾਂ ਨੂੰ ਬਦਲਣ ਤੋਂ ਪਹਿਲਾਂ ਅਤੇ ਬਾਅਦ
- ਆਪਣੀ ਨੱਕ ਸਿਣਕਣ ਜਾਂ ਬੱਚੇ ਦਾ ਨੱਕ ਪੂੰਝਣ ਤੋਂ ਬਾਅਦ
- ਦੂਜਿਆਂ ਨਾਲ ਸਾਂਝੀਆਂ ਕੀਤੀਆਂ ਚੀਜ਼ਾਂ ਵਰਤਣ ਤੋਂ ਬਾਅਦ
- ਕੰਟੈਕਟ ਲੈਂਸ ਲਗਾਉਣ ਜਾਂ ਹਟਾਉਣ ਤੋਂ ਪਹਿਲਾਂ
- ਬਿਮਾਰ ਵਿਅਕਤੀ ਦੀ ਦੇਖਭਾਲ ਕਰਨ ਤੋਂ ਪਹਿਲਾਂ ਅਤੇ ਬਾਅਦ
- ਕਿਸੇ ਜਾਨਵਰ ਨੂੰ ਛੂਹਣ ਜਾਂ ਖਿਲਾਉਣ-ਪਿਲਾਉਣ ਜਾਂ ਪਸ਼ੂਆਂ ਦੇ ਮੱਲ ਨੂੰ ਹੈਂਡਲ ਕਰਨ ਤੋਂ ਬਾਅਦ
- ਆਪਣੇ ਦੰਦਾਂ ਨੂੰ ਸਾਫ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ

ਹੱਥ ਕਿਵੇਂ ਧੋਣੇ ਹਨ
- ਸਾਬਣ ਅਤੇ ਪਾਣੀ ਦੀ ਵਰਤੋਂ ਕਰੋ। ਇਕੱਲੇ ਪਾਣੀ ਨਾਲ ਧੋਣ ਨਾਲ ਕੀਟਾਣੂਆਂ ਤੋਂ ਛੁਟਕਾਰਾ ਨਹੀਂ ਮਿਲਦਾ।
- ਆਪਣੇ ਹੱਥ ਗਿੱਲੇ ਕਰੋ।
- ਸਾਦਾ ਸਾਬਣ ਲਗਾਓ। ਐਂਟੀਬੈਕਟੀਰੀਅਲ ਸਾਬਣ ਦੀ ਵਰਤੋਂ ਨਾ ਕਰੋ।
- ਘੱਟ ਤੋਂ ਘੱਟ 20 ਸਕਿੰਟਾਂ ਲਈ (ਜਾਂ ਟਵਿੰਕਲ ਟਵਿੰਕਲ ਲਿੱਟਲ ਸਟਾਰ ਗਾਉਣ ਵਿੱਚ ਜਿੰਨਾਂ ਟਾਇਮ ਲੱਗਦਾ ਹੈ ਆਪਣੇ ਹੱਥ ਰਗੜੋ)। ਆਪਣੇ ਹੱਥਾਂ ਦੇ ਸਾਰੇ ਹਿੱਸਿਆਂ,
ਆਪਣੀ ਹਥੇਲੀ, ਉਂਗਲਾਂ, ਅੰਗੂਠੇ, ਪੁੱਠੇ ਹੱਥ, ਕਲਾਈ, ਅਤੇ ਨਹੁੰ ਰਗੜ ਕੇ ਸਾਫ ਕਰੋ। - 10 ਸਕਿੰਟਾਂ ਲਈ ਆਪਣੇ ਹੱਥ ਧੋਵੋ।
- ਸਾਫ ਤੌਲੀਏ ਨਾਲ ਆਪਣੇ ਹੱਥ ਸੁਕਾਓ।
ਤੁਹਾਨੂੰ ਕੀ ਕਰਨਾ ਚਾਹੀਦਾ ਹ:
- ਡਾਕਟਰ, ਦੰਦਾਂ ਦੇ ਡਾਕਟਰ, ਨਰਸਾਂ ਅਤੇ ਥੈਰੇਪਿਸਟ ਤੋਂ ਆਸ ਰੱਖੋ ਕਿ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਜਾਂਚ ਕਰਨ ਤੋਂ ਪਹਿਲਾਂ ਉਹ ਆਪਣੇ ਹੱਥ ਧੋਣ।
- ਇਹ ਯਕੀਨੀ ਬਣਾੳ ਕਿ ਤੁਹਾਡੇ ਬੱਚੇ ਦੇ ਸਕੂਲ ਵਿੱਚ ਅਤੇ ਤੁਹਾਡੇ ਕੰਮ ਵਾਲੀ ਥਾਂ ਦੇ ਵਾਸ਼ਰੂਮ ਵਿੱਚ ਸਾਦਾ ਸਾਬਣ ਉਪਲਬਧ ਹੋਵੇ।
- ਇਹ ਯਕੀਨੀ ਬਣਾਉ ਕਿ ਬੱਚਿਆਂ ਦੀ ਦੇਖਭਾਲ ਵਾਲੀਆਂ ਥਾਵਾਂ ਤੇ ਬਾਲਗ਼ਾਂ ਅਤੇ ਬੱਚਿਆਂ ਦੇ ਹੱਥ ਧੋਣ ਲਈ ਥਾਵਾਂ ਹੋਣ।
- ਸਾਦੇ ਸਾਬਣ ਦੀ ਵਰਤੋਂ ਕਰੋ। ਸਾਦਾ ਸਾਬਣ ਵੀ ਐਂਟੀਬੈਕਟੀਰੀਅਲ ਸਾਬਣ ਜਿੰਨਾਂ ਹੀ ਕੰਮ ਕਰਦਾ ਹੈ। ਐਂਟੀਬੈਕਟੀਰੀਅਲ ਸਾਬਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਇਹ ਬੈਕਟੀਰੀਅਲ ਪ੍ਰਤੀਰੋਧ ਦੀ ਓਗਵਾਈ ਕਰਦਾ ਹੈ ਅਤੇ ਸਾਦੇ ਸਾਬਣ ਨਾਲੋਂ ਪ੍ਰਭਾਵਸ਼ਾਲੀ ਨਹੀਂ ਹੁੰਦਾ।
- ਉਦਾਹਰਣ ਨਾਲ ਸਿਖਾਓ।
Do Bugs Need Drugs,
Communicable Disease Control,
Alberta Health Services.
DBND@ahs.ca
www.dobugsneeddrugs.org
© 2022 Alberta Health Services,
Provincial Population & Public Health

This work is licensed under a Creative Commons Attribution-Non-commercial-Share Alike 4.0 International license. To view a copy of this licence, see https://creativecommons.org/licenses/by-nc-sa/4.0/. You are free to copy, distribute and adapt the work for non-commercial purposes, as long as you attribute the work to Alberta Health Services and abide by the other licence terms. If you alter, transform, or build upon this work, you may distribute the resulting work only under the same, similar, or compatible licence. The licence does not apply to AHS trademarks, logos or content for which Alberta Health Services is not the copyright owner.
Disclaimer statement:
This material is intended for general information only and is provided on an “as is”, “where is” basis. Although reasonable efforts were made to confirm the accuracy of the information, Alberta Health Services does not make any representation or warranty, express, implied or statutory, as to the accuracy, reliability, completeness, applicability or fitness for a particular purpose of such information. This material is not a substitute for the advice of a qualified health professional. Alberta Health Services expressly disclaims all liability for the use of these materials, and for any claims, actions, demands or suits arising from such use.